ਫਿਰੋਜ਼ਪੁਰ
ਅੱਜ 25 ਸਤੰਬਰ ਨੂੰ ਸੋਨੇ ਦੇ ਭਾਅ ਵਿੱਚ ਕਮੀ ਦਰਜ ਕੀਤੀ ਗਈ ਹੈ, ਜਦਕਿ ਚਾਂਦੀ ਮਹਿੰਗੀ ਹੋ ਗਈ ਹੈ। ਇੰਡੀਆ ਬੁਲੀਅਨ ਐਂਡ ਜੁਐਲਰਜ਼ ਐਸੋਸੀਏਸ਼ਨ (IBJA) ਅਨੁਸਾਰ, 10 ਗ੍ਰਾਮ 24 ਕੈਰਟ ਸੋਨਾ 352 ਰੁਪਏ ਘਟ ਕੇ 1,13,232 ਰੁਪਏ ‘ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਇਹ 1,13,584 ਰੁਪਏ ਸੀ। ਦੂਜੇ ਪਾਸੇ, ਚਾਂਦੀ 467 ਰੁਪਏ ਚੜ੍ਹ ਕੇ 1,34,556 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਇਸ ਮਹੀਨੇ 23 ਸਤੰਬਰ ਨੂੰ ਸੋਨੇ ਨੇ 1,14,314 ਰੁਪਏ ਅਤੇ ਚਾਂਦੀ ਨੇ 1,35,267 ਰੁਪਏ ਦਾ ਆਲ-ਟਾਈਮ ਹਾਈ ਕੀਮਤ ਨੂੰ ਛੂਹਿਆ ਸੀ। ਇਸ ਸਾਲ ਦੇ ਸ਼ੁਰੂ ਤੋਂ ਹੁਣ ਤੱਕ ਸੋਨਾ 37,070 ਰੁਪਏ ਤੇ ਚਾਂਦੀ 48,539 ਰੁਪਏ ਮਹਿੰਗੀ ਹੋ ਚੁੱਕੀ ਹੈ। 31 ਦਸੰਬਰ 2024 ਨੂੰ 10 ਗ੍ਰਾਮ 24 ਕੈਰਟ ਸੋਨਾ 76,162 ਰੁਪਏ ਦਾ ਸੀ, ਜੋ ਹੁਣ 1,13,232 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਚਾਂਦੀ 86,017 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ 1,34,556 ਰੁਪਏ ਹੋ ਚੁੱਕੀ ਹੈ।


