ਏਸ਼ੀਆ ਕੱਪ 2025 ਦਾ ਫਾਈਨਲ ਮੁਕਾਬਲਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਖੇਡਿਆ ਜਾਣ ਵਾਲਾ ਹੈ। ਇਸ ਟੂਰਨਾਮੈਂਟ ਦੇ 41 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਹੋਵੇਗਾ ਕਿ ਏਸ਼ੀਆ ਕੱਪ ਦੇ ਫਾਈਨਲ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮਣੇ- ਸਾਹਮਣੇ ਹੋਣਗੀਆਂ। ਟੀਮ ਇੰਡੀਆ ਹੁਣ ਤੱਕ 8 ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਚੁੱਕੀ ਹੈ, ਜਦਕਿ ਪਾਕਿਸਤਾਨ ਨੇ 2 ਵਾਰ ਇਹ ਟਾਈਟਲ ਆਪਣੇ ਨਾਮ ਕੀਤਾ ਹੈ। ਪਰ ਫਾਈਨਲ ਵਿੱਚ ਕਦੇ ਵੀ ਦੋਵਾਂ ਦੇਸ਼ਾਂ ਦੀ ਟੱਕਰ ਨਹੀਂ ਹੋਈ। ਇਸ ਵਾਰ ਸੂਰਯਕੁਮਾਰ ਯਾਦਵ ਦੀ ਕਪਤਾਨੀ ਹੇਠ ਭਾਰਤ ਅਤੇ ਸਲਮਾਨ ਅਲੀ ਆਗਾ ਦੀ ਕਪਤਾਨੀ ਹੇਠ ਪਾਕਿਸਤਾਨ ਫਾਈਨਲ ‘ਚ ਪਹੁੰਚੇ ਹਨ। ਹੁਣ ਦੋਵੇਂ ਟੀਮਾਂ ਦਰਮਿਆਨ ਇਹ ਖਿਤਾਬੀ ਮੁਕਾਬਲਾ ਐਤਵਾਰ, 28 ਸਤੰਬਰ ਨੂੰ ਹੋਵੇਗਾ।


