ਮੋਹਾਲੀ
ਪੰਜਾਬੀ ਸਿਨੇਮਾ ਅਤੇ ਕਾਮੇਡੀ ਜਗਤ ਦੇ ਮਸ਼ਹੂਰ ਕਲਾਕਾਰ ਜਸਵਿੰਦਰ ਭੱਲਾ ਦਾ 65 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਏ। ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਅਤੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਇਲਾਜ ਲਈ ਦਾਖਲ ਸਨ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਜਸਵਿੰਦਰ ਭੱਲਾ ਦੇ ਅਚਾਨਕ ਚਲੇ ਜਾਣ ਨਾਲ ਪੰਜਾਬੀ ਫਿਲਮ ਇੰਡਸਟਰੀ ਅਤੇ ਦਰਸ਼ਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੌਰਾਨ ਪੰਜਾਬੀ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਦੁੱਖ ਜ਼ਾਹਰ ਕੀਤਾ ਹੈ। ਕਾਮੇਡੀ ਵਿੱਚ ਉਨ੍ਹਾਂ ਦੇ ਸਾਥੀ ਰਹੇ ਗੁਰਪ੍ਰੀਤ ਘੁੱਗੀ ਨੇ ਵੀ ਅੱਖਾਂ ਵਿੱਚ ਹੰਝੂ ਭਰ ਕੇ ਉਨ੍ਹਾਂ ਨੂੰ ਯਾਦ ਕੀਤਾ ਤੇ ਅਲਵਿਦਾ ਕਿਹਾ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਭੱਲਾ ਸਾਬ੍ਹ ਵਰਗੇ ਕਲਾਕਾਰ ਸਾਲਾਂ ਬਾਅਦ ਮਿਲਦੇ ਹਨ, ਆਪਣੇ ਪੁਰਾਣੇ ਸਾਥੀ ਨੂੰ ਯਾਦ ਕਰ ਕੇ ਭਾਵੁਕ ਹੋ ਗਏ। ਇਸ ਦੌਰਾਨ ਗੁਰਪ੍ਰੀਤ ਘੁੱਗੀ ਨੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਸੀ, ਜਿਸ \‘ਚ ਲਿਖਿਆ ਕਿ \‘ਖੁੱਲੀ ਅੱਖ ਤਾਂ ਸਭ ਖੁਮਾਰੀ ਉੱਤਰ ਗਈ,ਬੈਠੀ ਸੀ ਜੋ ਨਾਲ ਸਵਾਰੀ ਉੱਤਰ ਗਈ। ਫੇਰ ਕਿਸੇ ਜਹਾਨ \‘ਚ ਮਿਲਾਂਗੇ ਵੱਡੇ ਵੀਰ।\”


